International Research journal of Management Sociology & Humanities
( ISSN 2277 - 9809 (online) ISSN 2348 - 9359 (Print) ) New DOI : 10.32804/IRJMSH
**Need Help in Content editing, Data Analysis.
Adv For Editing Content
ਗੁਲਜ਼ਾਰ ਸਿੰਘ ਸੰਧੂ ਦੇ ਨਾਵਲ “ਧਰੂ ਤਾਰੇ” ਦਾ ਸਾਹਿਤਕ ਮੁਲਾਂਕਣ
1 Author(s): DR. SIMARJIT KAUR
Vol - 11, Issue- 8 , Page(s) : 10 - 15 (2020 ) DOI : https://doi.org/10.32804/IRJMSH
ਗੁਲਜ਼ਾਰ ਸਿੰਘ ਸੰਧੂ ਦਾ ਨਾਂ ਪੰਜਾਬੀ ਦੇ ਪ੍ਰਮੁੱਖ ਕਹਾਣੀਕਾਰਾਂ ਵਿੱਚ ਸ਼ੁਮਾਰ ਹੁੰਦਾ ਹੈ । ਪੰਜਾਬੀ ਸਾਹਿਤ ਵਿੱਚ ਉਸਦੀ ਮੁੱਖ ਪਹਿਚਾਣ ਕਹਾਣੀਕਾਰ ਵਜੋਂ ਹੀ ਸਥਾਪਿਤ ਅਤੇ ਪ੍ਰਮਾਣਿਕ ਹੋ ਚੁੱਕੀ ਹੈ ।ਗੁਲਜ਼ਾਰ ਸਿੰਘ ਸੰਧੂ ਨਿੱਕੀ s/ ਹੁੱਨਰੀ ਕਹਾਣੀ ਦਾ ਪ੍ਰਮੁੱਖ ਹਸਤਾਖ਼ਰ ਹੈ । ਉਸਦੀਆਂ ਕਹਾਣੀਆਂ ਵਿੱਚ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਵਾਂਗ ਹੀ ਇੱਕ ਸਰਲ ਜਿਹੀ ਘੁੰਡੀ ਅਤੇ ਸੌਖੀ ਜਿਹੀ ਗੁੰਝਲ ਹੁੰਦੀ ਹੈ ।ਜੋ ਕਹਾਣੀ ਦੇ ਸਿਖ਼ਰ ਤੇ ਪਹੁੰਚਦਿਆਂ—ਪਹੁੰਚਦਿਆਂ ਅਖੀਰ ਕਹਾਣੀ ਦੇ ਅੰਤ ਤੇ ਜਾ ਕੇ ਖੁੱਲ੍ਹ ਜਾਂਦੀ ਹੈ । ਗੁਲਜ਼ਾਰ ਸਿੰਘ ਸੰਧੂ ਨੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਛੇ ਕਹਾਣੀ ਸੰਗ੍ਰਹਿ ਪਾਏ ਹਨ । ਇਹਨਾਂ ਤੋਂ ਇਲਾਵਾ ਉਸ ਨੇ ਇੱਕ ਨਾਵਲ ‘ਧਰੂ ਤਾਰੇ’ (ਪੁਰਾਣਾ ਨਾਮ ‘ਕੰਧੀ ਜਾਏ’) ਵੀ ਪੰਜਾਬੀ ਪਾਠਕਾਂ ਦੀ ਭੇਟ ਕੀਤਾ ਹੈ, ਜੋ ਆਪਣੇ ਵਿਸ਼ੇ ਵਸਤੂ ਕਾਰਨ ਪੰਜਾਬੀ ਸਾਹਿਤ ਵਿੱਚ ਆਪਣਾ ਨਿਵੇਕਲਾ ਸਥਾਨ ਰਖਦਾ ਹੈ ।